PDF ਨੂੰ ਸੰਕੁਚਿਤ ਕਰੋ

PDF ਫਾਈਲਾਂ ਦੇ ਸਾਈਜ਼ ਨੂੰ ਛੇਤੀ ਨਾਲ ਅਤੇ ਸੌਖੇ ਤਰੀਕੇ ਨਾਲ ਘਟਾਉਣ ਲਈ PDF ਕੰਪ੍ਰੈਸਰ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (8,335 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਫਾਈਲਾਂ ਨੂੰ ਸੰਕੁਚਿਤ ਕਿੰਜ ਕਰਨਾ ਹੈ

ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਜਿਨ੍ਹਾਂ ਨੂੰ ਤੁਸੀਂ ਸੰਕੁਚਿਤ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਸੰਕੁਚਨ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੀਆਂ ਸੰਕੁਚਿਤ ਕੀਤੀਆਂ PDF ਫਾਈਲਾਂ ਨੂੰ ਡਾਊਨਲੋਡ ਕਰ ਸਕਦੇ ਹੋ।

ਅਨੁਕੂਲ ਗੁਣਵੱਤਾ

ਤੁਸੀਂ ਸੰਕੁਚਨ ਗੁਣਵੱਤਾ ਨੂੰ ਅਨੁਕੂਲ ਕਰ ਸਕਦੇ ਹੋ ਤਾਂ ਜੋ ਤੁਸੀਂ ਉੱਤਮ ਨਤੀਜਾ ਪ੍ਰਾਪਤ ਕਰਨ ਲਈ ਸੰਕੁਚਨ ਦੇ ਐਲਗੋਰਿਦਮ ਨੂੰ ਟਿਊਨ ਕਰ ਸਕੋ। PDF ਫਾਈਲਾਂ ਜਿਹਨਾਂ ਵਿੱਚ ਤਸਵੀਰਾਂ ਹੋਣ ਉਹ ਜ਼ਿਆਦਾ ਬਿਹਤਰ ਢੰਗ ਨਾਲ ਸੰਕੁਚਿਤ ਕੀਤੀਆਂ ਜਾ ਸਕਦੀਆਂ ਹਨ ਬਜਾਏ ਕੇ ਉਹਨਾਂ ਫਾਈਲਾਂ ਦੇ ਜਿਹਨਾਂ ਵਿੱਚ ਸਿਰਫ ਟੈਕਸਟ ਹੁੰਦਾ ਹੈ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ ਤੁਹਾਡੀਆਂ ਫਾਈਲਾਂ ਨੂੰ ਸੰਕੁਚਿਤ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਆਪਣੀਆਂ ਫਾਈਲਾਂ ਦੀ ਚੋਣ ਕਰਨੀ ਪਵੇਗੀ ਅਤੇ ਸੰਕੁਚਨ ਸ਼ੁਰੂ ਕਰਨਾ ਹੋਵੇਗਾ।

ਤੁਹਾਡੇ ਸਿਸਟਮ ਉਤੇ ਚੱਲਦਾ ਹੈ

ਤੁਹਾਡੀਆਂ PDF ਫਾਈਲਾਂ ਨੂੰ ਸੰਕੁਚਿਤ ਕਰਨ ਲਈ ਸੰਕੁਚਨ ਟੂਲ ਨੂੰ ਕਿਸੇ ਵਿਸ਼ੇਸ਼ ਸਿਸਟਮ ਦੀ ਲੋੜ ਨਹੀਂ ਹੈ। ਐਪ ਬ੍ਰਾਊਜ਼ਰ ਆਧਾਰਿਤ ਹੈ ਅਤੇ ਸਾਰੇ ਓਪਰੇਟਿੰਗ ਸਿਸਟਮਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਫਾਈਲਾਂ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਸੰਕੁਚਿਤ ਹੁੰਦੀਆਂ ਹਨ। ਐਪ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਹੀਂ ਕਰਦਾ ਹੈ।

ਸੁਰੱਖਿਅਤ ਔਨਲਾਈਨ ਸੰਕੁਚਨ

ਸੰਕੁਚਨ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਦੇ ਉਤੇ ਲੋੜ ਤੋਂ ਵੱਧ ਸਮੇਂ ਲਈ ਨਹੀਂ ਰੱਖਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਇਹ ਕਿੰਜ ਕੰਮ ਕਰਦਾ ਹੈ

ਫਾਈਲ ਚੋਣ ਬਾਕਸ ਦੀ ਵਰਤੋਂ ਕਰਕੇ ਸੰਕੁਚਿਤ ਕਰਨ ਲਈ ਫਾਈਲਾਂ ਦੀ ਚੋਣ ਕਰੋ।
ਜੇ ਲੋੜ ਹੋਵੇ, ਤਾਂ ਸੈਟਿੰਗ ਜਿਵੇਂ ਕਿ DPI ਅਤੇ ਤਸਵੀਰ ਦੀ ਗੁਣਵੱਤਾ ਨੂੰ ਅਨੁਕੂਲ ਕਰੋ। ਸੰਕੁਚਨ ਨੂੰ ਇਸਤੋਂ ਬਾਅਦ ਵਿੱਚ ਸ਼ੁਰੂ ਕਰੋ।
ਅੰਤ ਵਿੱਚ, ਸੰਕੁਚਿਤ PDF ਫਾਈਲਾਂ ਨੂੰ ਸਹੇਜੋ।

ਬਾਕੀ ਲੋਕ ਕੀ ਕਹਿ ਰਹੇ ਹਨ

ਤਸਵੀਰਾਂ ਵਾਲੀਆਂ PDF ਫਾਈਲਾਂ ਅਕਸਰ ਬਹੁਤ ਵੱਡੀਆਂ ਹੁੰਦੀਆਂ ਹਨ, ਈਮੇਲ ਦੁਆਰਾ ਭੇਜਣ ਲਈ ਬਹੁਤ ਵੱਡੀਆਂ। ਇੱਥੇ ਇਸ ਟੂਲ ਨਾਲ ਮੈਂ ਅਕਸਰ PDF ਫਾਈਲਾਂ ਦੇ ਸਾਈਜ਼ ਨੂੰ ਕਾਫ਼ੀ ਘਟਾ ਸਕਦਾ ਹਾਂ।
PDF ਫਾਈਲਾਂ ਨੂੰ ਸੰਕੁਚਿਤ ਕਰਨ ਲਈ ਇੱਕ ਅਸਲ ਵਿੱਚ ਸਰਲ ਅਤੇ ਮਸਤ ਟੂਲ। ਇਸਦੇ ਨਾਲ, ਮੈਂ ਆਮ ਤੌਰ ਤੇ ਆਪਣੀਆਂ PDF ਫਾਈਲਾਂ ਨੂੰ ਗੁਣਵੱਤਾ ਦੇ ਕਿਸੇ ਵੀ ਘਾਟੇ ਤੋਂ ਬਿਨਾਂ ਥੋੜਾ ਛੋਟਾ ਪ੍ਰਾਪਤ ਕਰਦਾ ਹਾਂ।

ਸਵਾਲ ਅਤੇ ਜਵਾਬ

ਇੱਕ PDF ਦੇ ਸਾਈਜ਼ ਨੂੰ ਘਟਾਉਣ ਲਈ ਸੰਕੁਚਿਤ ਕਿਵੇਂ ਕੀਤਾ ਜਾਂਦਾ ਹੈ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਵਿੱਚ ਕਲਿੱਕ ਕਰੋ ਅਤੇ ਸੰਕੁਚਿਤ ਕਰਨ ਲਈ ਫਾਈਲਾਂ ਦੀ ਚੋਣ ਕਰੋ।
  2. ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੰਕੁਚਨ ਦੇ ਮਾਪਦੰਡ ਬਦਲ ਸਕਦੇ ਹੋ। ਸੰਬੰਧਿਤ ਬਟਨ ਨਾਲ ਸੰਕੁਚਨ ਸ਼ੁਰੂ ਕਰੋ।
  3. ਅੰਤ ਵਿੱਚ, ਸੰਕੁਚਿਤ ਫਾਈਲਾਂ ਨੂੰ ਸਹੇਜੋ।

ਇੱਕ PDF ਨੂੰ ਸੰਕੁਚਿਤ ਕਰਨ ਨਾਲ ਕੀ ਹੁੰਦਾ ਹੈ?

ਇੱਕ PDF ਦੇ ਫਾਈਲ ਸਾਈਜ਼ ਨੂੰ ਘਟਾਉਣਾ ਵੇਲੇ, ਇੱਕ ਫਾਈਲ ਨੂੰ ਛੋਟਾ ਕਰਨ ਲਈ ਕਈ ਤਰੀਕੇ ਵਰਤੇ ਜਾਂਦੇ ਹਨ। PDF ਵਿੱਚ ਸ਼ਾਮਲ ਡੇਟਾ ਦੇ ਅਧਾਰ ਤੇ, ਸੰਕੁਚਨ ਚੰਗੀ ਤਰ੍ਹਾਂ ਜਾਂ ਥੋੜੀ ਘੱਟ ਚੰਗੀ ਤਰ੍ਹਾਂ ਕੰਮ ਕਰਦਾ ਹੈ। PDF ਫਾਈਲਾਂ ਜਿਵੇਂ ਕਿ ਤਸਵੀਰਾਂ ਨੂੰ ਚੰਗੀ ਤਰ੍ਹਾਂ ਸੰਕੁਚਿਤ ਕੀਤਾ ਜਾ ਸਕਦਾ ਹੈ। PDF24 ਇੱਕ PDF ਨੂੰ ਸੰਕੁਚਿਤ ਕਰਨ ਲਈ ਹੇਠਾਂ ਦਿੱਤੀਆਂ ਤਕਨੀਕਾਂ ਦੀ ਵਰਤੋਂ ਕਰਦਾ ਹੈ:

  1. ਫੌਂਟ ਜਾਣਕਾਰੀ ਨੂੰ ਹਟਾਉਣਾ ਜੋ ਕਿ PDF ਨੂੰ ਵਿਖਾਉਣ ਲਈ ਲੋੜੀਂਦੀ ਨਹੀਂ ਹੈ।
  2. DPI ਮਾਪਦੰਡ ਦੇ ਅਧਾਰ ਤੇ ਤਸਵੀਰ ਦੇ ਸਾਈਜ਼ ਨੂੰ ਘਟਾਉਣਾ।
  3. ਤਸਵੀਰ ਦੀ ਗੁਣਵੱਤਾ ਦੇ ਮਾਪਦੰਡ ਦੇ ਅਧਾਰ ਤੇ ਤਸਵੀਰ ਦੀ ਗੁਣਵੱਤਾ ਨੂੰ ਘਟਾਉਣਾ।
  4. PDF ਫਾਈਲ ਵਿੱਚ ਬਦਲਾਵ ਅਤੇ ਇੱਕ ਢਾਂਚਾਗਤ ਪ੍ਰਕਿਰਤੀ ਦਾ ਡਾਟਾ ਸੰਕੁਚਨ।

ਮੈਂ ਪੀਡੀਐਫ ਦਾ ਆਕਾਰ ਕਿਵੇਂ ਘਟਾ ਸਕਦਾ ਹਾਂ, ਬਿਨਾਂ ਗੁਣਵੱਤਾ ਨੂੰ ਪ੍ਰਭਾਵਿਤ ਕੀਤੇ ਬਿਨਾਂ?

PDF24 ਦੇ ਨਾਲ ਘਾਟਾ ਰਹਿਤ PDF ਸੰਕੁਚਨ ਸੰਭਵ ਹੈ, ਪਰ ਤੁਸੀਂ ਇਸ ਮੋਡ ਵਿੱਚ ਫਾਈਲ ਦੇ ਸਾਈਜ਼ ਵਿੱਚ ਕਿਸੇ ਵੱਡੇ ਘਟਾਵ ਦੀ ਉਮੀਦ ਨਹੀਂ ਕਰ ਸਕਦੇ ਹੋ। ਇਹ ਇਸ ਤਰ੍ਹਾਂ ਕੰਮ ਕਰਦਾ ਹੈ:

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਵਿੱਚ ਕਲਿੱਕ ਕਰੋ ਅਤੇ ਸੰਕੁਚਿਤ ਕਰਨ ਲਈ ਫਾਈਲਾਂ ਦੀ ਚੋਣ ਕਰੋ।
  2. ਸੰਕੁਚਨ ਮੋਡ ਨੂੰ ਘਾਟੇ ਰਹਿਤ ਸੰਕੁਚਨ ਵਿੱਚ ਬਦਲੋ ਅਤੇ ਸੰਬੰਧਿਤ ਬਟਨ ਨਾਲ ਸੰਕੁਚਨ ਸ਼ੁਰੂ ਕਰੋ।
  3. ਅੰਤ ਵਿੱਚ, ਸੰਕੁਚਿਤ ਫਾਈਲਾਂ ਨੂੰ ਸਹੇਜੋ।

ਮੇਰਾ PDF ਇੰਨਾਂ ਵੱਡਾ ਕਿਉਂ ਹੈ?

ਇੱਕ ਵੱਡੀ PDF ਫਾਈਲ ਬਣ ਸਕਦੀ ਹੈ ਜੇਕਰ PDF ਫਾਈਲ ਵਿੱਚ ਤਸਵੀਰਾਂ ਹੋਣ। ਇਹ ਆਮ ਤੌਰ ਤੇ ਇੱਕ ਵੱਡੀ PDF ਫਾਈਲ ਦੇ ਬਨਣ ਦਾ ਮੁੱਖ ਕਾਰਨ ਹੁੰਦਾ ਹੈ। ਇੱਕ PDF ਫਾਈਲ ਜਿਸ ਵਿੱਚ ਸਿਰਫ਼ ਟੈਕਸਟ ਯਾਨੀ ਪਾਠ ਹੁੰਦਾ ਹੈ ਉਹ ਅਕਸਰ ਬਹੁਤ ਛੋਟੀ ਹੁੰਦੀ ਹੈ। ਜੇਕਰ ਕਿਸੇ PDF ਵਿੱਚ ਤਸਵੀਰਾਂ ਹਨ, ਤਾਂ ਤੁਸੀਂ ਤਸਵੀਰਾਂ ਦੇ ਸਾਈਜ਼ ਅਤੇ ਗੁਣਵੱਤਾ ਨੂੰ ਘਟਾ ਕੇ ਉਹਨਾਂ ਨੂੰ ਬਹੁਤ ਛੋਟਾ ਬਣਾਉਣ ਲਈ PDF24 ਦੀ ਵਰਤੋਂ ਕਰ ਸਕਦੇ ਹੋ।

ਕੀ PDF ਨੂੰ ਸੰਕੁਚਿਤ ਕਰਨ ਨਾਲ ਗੁਣਵੱਤਾ ਘਟਦੀ ਹੈ?

PDF24 ਦੇ ਸੰਕੁਚਨ ਟੂਲ ਦੇ ਵਿੱਚ ਕਈ ਮੋਡ ਹਨ। ਸਧਾਰਣ ਸੰਕੁਚਨ ਮੋਡ ਵਿੱਚ, ਤਸਵੀਰਾਂ ਦੀ ਗੁਣਵੱਤਾ ਅਤੇ ਸਾਈਜ਼ ਘਟਾਏ ਜਾਂਦੇ ਹਨ, ਕਿਉਂਕਿ ਇਸਦਾ ਫਾਈਲ ਸਾਈਜ਼ ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਘਾਟੇ ਰਹਿਤ ਸੰਕੁਚਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਪਰ ਇਸਦਾ ਪ੍ਰਭਾਵ ਘੱਟ ਹੁੰਦਾ ਹੈ। ਹਾਲਾਂਕਿ, ਗੁਣਵੱਤਾ ਵਿੱਚ ਘਟਾਵ ਨਾਲ ਅਕਸਰ ਕੋਈ ਸਮੱਸਿਆ ਨਹੀਂ ਹੁੰਦੀ ਹੈ। ਸਵਾਲ ਜ਼ਿਆਦਾ ਜਾਂ ਘੱਟ ਇਹ ਹੈ ਕਿ ਗੁਣਵੱਤਾ ਨੂੰ ਕਿੰਨਾਂ ਘਟਾਇਆ ਜਾ ਸਕਦਾ ਹੈ, ਜੋ ਕਿ ਫਾਈਲ ਦੇ ਸਾਈਜ਼ ਦੇ ਰੂਪ ਵਿੱਚ ਅਜੇ ਵੀ ਸਵੀਕਾਰਯੋਗ ਹੋਵੇ।

ਕੀ PDF ਚੰਗੀ ਤਰਾਂ ਨਾਲ ਸੰਕੁਚਿਤ ਹੋ ਜਾਂਦੇ ਹਨ?

ਹਾਂ, ਜੇਕਰ PDF ਵਿੱਚ ਤਸਵੀਰਾਂ ਹਨ, ਕਿਉਂਕਿ ਇਹਨਾਂ ਤਸਵੀਰਾਂ ਨੂੰ ਹੋਰ ਸੰਕੁਚਿਤ ਕੀਤਾ ਜਾ ਸਕਦਾ ਹੈ ਅਤੇ ਤਸਵੀਰ ਦਾ ਸਾਈਜ਼ ਘਟਾਇਆ ਜਾ ਸਕਦਾ ਹੈ। ਤਸਵੀਰਾਂ ਤੋਂ ਬਿਨਾਂ ਵਾਲਿਆਂ PDF ਫਾਈਲਾਂ ਲਈ PDF ਸੰਕੁਚਨ ਘੱਟ ਵਧੀਆ ਕੰਮ ਕਰਦਾ ਹੈ।

ਮੈਂ ਔਫਲਾਈਨ ਵਿੱਚ ਕਿਸੇ PDF ਦਾ ਆਕਾਰ ਕਿਵੇਂ ਘਟਾ ਸਕਦਾ ਹਾਂ?

ਸਿਰਫ਼ ਮੁਫ਼ਤ ਅਤੇ ਵਰਤੋਂ ਵਿੱਚ ਸੌਖੇ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਇਸਨੂੰ ਸਥਾਪਤ ਕਰੋ। ਇਹ ਸਾਫਟਵੇਅਰ ਇੱਕ ਔਫਲਾਈਨ PDF ਹੱਲ ਹੈ ਜਿਸ ਵਿੱਚ PDF ਫਾਈਲਾਂ ਨੂੰ ਮਿਲਾਉਣ ਲਈ ਇੱਕ ਟੂਲ ਹੈ ਜੋ ਵਰਤਣ ਵਿੱਚ ਸੌਖਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ